Tuesday, August 24, 2010

ਤੀਸਰੇ ਸੁਪਨੇ ਦੀ ਤਲਾਸ਼- . ਗੁਰਭਗਤ ਸਿੰਘ

ਕੋਈ ਸਭਿਆਚਾਰ ਤਾਂ ਹੀ ਗੌਰਵਸ਼ੀਲ ਰਹਿੰਦਾ ਹੈ ਜੋ ਉਹ ਆਪਣੇ ਬਾਰੇ ਸਵੈ ਚੇਤਨ ਰਹੇ ਪਰ ਅੱਗੇ ਤੁਰਦਾ ਰਹੇ ਅੱਗੇ ਤੁਰਨ ਦਾ ਅਰਥ ਆਪਣੇ ਸਮੇਂ ਦੇ ਸਿਧਾਂਤਾਂ ਅਤੇ ਅਭਿਆਸਾਂ ਨਾਲ ਜੁੜਨਾ ਹੈ ਉਨ੍ਹਾਂ ਨਾਲ ਟਕਰਾਓ ਜਾਂ ਮੇਲ ਨਾਲ ਨਿਰੰਤਰ ਨਵੇਂ ਅਰਥ ਸਾਜਣਾ ਹੈ ਅਸੀਂ ਅੱਜ ਦੇ ਮੁਹਾਵਰੇ ਵਿਚ ਇਹ ਵੀ ਕਹਿ ਸਕਦੇ ਹਾਂ ਇਹ ਇਕ ਅੰਤਰ ਬੁਣਤੀ ਰਚਨਾ ਹੈ ਅੰਗਰੇਜ਼ੀ ਦਾ ਸ਼ਬਦ ਵਰਤ ਕੇ ਇਹ ਵੀ ਕਹਿ ਸਕਦੇ ਹਾਂ ਕਿ ਇਹ ਇਕ ਨਵੀਂ ੲੰਟਰਵੀਵਿੰਗ` ਹੈ ਜੋ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਨਹੀਂ ਤਾਂ ਸਭਿਆਚਾਰ ਨਿਰਗੌਰਵ ਅਤੇ ਅਧੋਗਤ ਹੋ ਜਾਂਦਾ ਹੈ
ਅਸੀਂ ਇੱਕ ਗੱਲੋਂ ਬੜੇ ਖੁਸ਼ਕਿਸਮਤ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੋ ਮਾਡਲ ਦਿੱਤਾ ਉਹ ਲਗਾਤਾਰ ਨਵੇਂ ਅਰਥ ਸਾਜਣ ਨਾਲ ਹੀ ਸਬੰਧਤ ਸੀ ਇਸ ਲਈ ਬਾਹਰੋਂ ਸਿੱਖਣ ਦੇ ਨਾਲ ਹੀ ਸਾਨੂੰ ਆਪਣੀ ਪ੍ਰੰਪਰਾ ਵਿਚੋਂ ਵੀ ਇਹ ਯਤਨ ਲੱਭ ਸਕਦਾ ਹੈ ਗੁਰੂ ਨਾਨਕ ਦੇਵ ਜੀ ਨੇ ਇਸਲਾਮ, ਹਿੰਦੂਵਾਦ, ਬੁੱਧਵਾਦ, ਜੈਨ, ਯੋਗ ਆਦਿ ਪ੍ਰਚੱਲਿਤ ਦਿਸ੍ਰਟੀਆਂ ਅਤੇ ਦਰਸ਼ਨਾਂ ਦੀ ਪੁਣ-ਛਾਣ ਕੀਤੀ ਅਤੇ ਉਨ੍ਹਾਂ ਦੇ ਸਾਰਥਿਕ ਅੰਸ਼ਾਂ ਨੂੰ ਆਪਣੀ ਮੌਲਿਕ ਦ੍ਰਿਸ਼ਟੀ ਜਾਂ ਮਹਾਂ ਗਿਆਨ ਨਾਲ ਜੋੜਿਆ ਗੁਰੂ ਨਾਨਕ ਦੇਵ ਜੀ ਦੇ ਇਸ ਅੰਤਰ ਬੁਣਨੀ ਮਾਡਲ ਨੂੰ ਸਾਰੇ ਗੁਰੂ ਸਾਹਿਬਾਨ ਨੇ ਕਾਇਮ ਰੱਖਿਆ ਅਭਿਆਸ ਵਿਚ ਵੀ ਅਤੇ ਸਿਧਾਂਤ ਵਿਚ ਵੀ ਜਿਨ੍ਹਾਂ ਨੇ ਬਾਣੀ ਰਚੀ ਉਨ੍ਹਾਂ ਨੇ ਪਹਿਲਾਂ ਆਈਆਂ ਦ੍ਰਿਸ਼ਟੀਆਂ ਨੂੰ ਤ੍ਰਿਸਕਾਰਿਆ ਨਹੀਂ, ਉਨ੍ਹਾਂ ਦੀਆਂ ਨਿਰ-ਅਰਥ ਹੋ ਗਈਆਂ ਗੱਲਾਂ ਦੀ ਆਲੋਚਨਾ ਜ਼ਰੂਰ ਕੀਤੀ ਬਾਣੀ ਪਹਿਲਾਂ ਆਈਆਂ ਦ੍ਰਿਸ਼ਟੀਆਂ ਨਾਲ ਮਹਾਂ ਸੰਵਾਦ ਵੀ ਹੈ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਇਕ ਨਵੀਂ ਦ੍ਰਿਸ਼ਟੀ ਦਾ ਪ੍ਰਕਾਸ਼ ਵੀ ਇਸ ਪ੍ਰਕਾਸ਼ ਲਈ ਬਾਣੀਕਾਰਾਂ ਨੇ ਭਾਸ਼ਾ ਅਤੇ ਚਿੰਨ੍ਹ ਦੀ ਪੱਧਰ ਉਤੇ ਤਜਰਬੇ ਵੀ ਕੀਤੇ ਸਭ ਤੋਂ ਵੱਡਾ ਤਜਰਬਾ ਵੱਖ ਵੱਖ ਪ੍ਰਕਾਰ ਦੀਆਂ ਭਾਸ਼ਾਵਾਂ, ਖੇਤਰੀ ਉਪ ਭਾਸ਼ਾਵਾਂ ਨੂੰ ਵਰਤ ਕੇ ਸੰਵਾਦੀ ਪਰਵਚਨ ਸਿਰਜਣਾ ਹੈ
For the full article CLICK HERE

No comments:

Post a Comment