Saturday, June 5, 2010

## ਗੱਲ ਸੁਣ ਲੈ ਜਿੰਦੜੀ ਪਿਆਰੀਏ ##



 ਗੱਲ ਸੁਣ ਲੈ ਜਿੰਦੜੀ ਪਿਆਰੀਏ
ਰੱਬ  ਜੀ ਨੂੰ ਸਦਾ ਚਿਤਾਰੀਏ
ਚਹੁੰ ਪਾਸੇ ਘੋਰ ਅੰਧਾਰ ਦਿਸੇ
ਰੂਹ ਤਪਦੀ ਹੋਈ ਨੂੰ ਠਾਰੀਏ...

ਗੱਲ ਸੁਣ ਲੈ ਜਿੰਦੜੀ ਪਿਆਰੀਏ
ਭਖਦੀ ਤ੍ਰਿਸ਼ਨਾ ਨੂੰ ਮਾਰੀਏ
ਤੱਕ ਕੀਤੇ ਆਪਣੇ ਕਰਮਾਂ ਨੂੰ
ਦਾਤਾਰ ਦਾ ਸ਼ੁਕਰ ਗੁਜ਼ਾਰੀਏ...

ਗੱਲ ਸੁਣ ਲੈ ਜਿੰਦੜੀ ਪਿਆਰੀਏ
ਇਕ ਨਿਹਚਾ ਮਨ ਵਿੱਚ ਧਾਰੀਏ
ਕਲਜੁਗ ਦਾ ਜੋਰ ਬਥ੍ਹੇਰਾ ਏ
ਕੋਈ ਡਾਅਢਾ ਹੰਭਲਾ ਮਾਰੀਏ...

ਗੱਲ ਸੁਣ ਲੈ ਜਿੰਦੜੀ ਪਿਆਰੀਏ
ਜੀਅ ਡੁੱਬਦੇ ਹੋਏ ਨੂੰ ਤਾਰੀਏ
ਸਗਲੇ ਸੰਸੇ ਫਿਰ ਨਠ ਜਾਵਣ
ਜਦ ਨਿਰਭਓ ਤੋਂ ਬਲਿਹਾਰੀਏ...

ਗੱਲ ਸੁਣ ਲੈ ਜਿੰਦੜੀ ਪਿਆਰੀਏ
ਇਸ ਸਦੀ ਦਾ ਫੱਟ ਸਹਾਰੀਏ
ਜੋ ਰਾਹ ਵਿੱਚ ਕੰਡੇ ਬੀਜ ਰਹੀ
ਉਸ ਦੁਰਮਤ ਨੂੰ ਦੁਰ੍ਕਾਰੀਏ...

ਗੱਲ ਸੁਣ ਲੈ ਜਿੰਦੜੀ ਪਿਆਰੀਏ
ਦਮ ਦਮ ਸਾਂਈ ਤੋਂ ਵਾਰੀਏ
ਇਕ ਪਲ ਵੀ ਬਿਰਥਾ ਨਾ ਜਾਵੇ
ਨਾਓਂ ਜਪ ਕੇ ਜਨਮ ਸਵਾਰੀਏ...

ਸੁਰਿੰਦਰ ਸਿੰਘ
singh84@math.iitb.ac.in

Read more!