Monday, March 14, 2011


ਵਿੱਚ ਰੱਬ ਦੀ ਕਚਹਿਰੀ
ਤੈਥੋਂ ਬੋਲਿਆ ਨਹੀ ਜਾਣਾ
ਭੇਦ ਕੀਤੇ ਹੋਏ ਗੁਨਾਹਾਂ ਵਾਲਾ
ਖ੍ਹੋਲਿਆ ਨਹੀ ਜਾਣਾ...

ਚੱਲੂ ਇੱਕ ਨਾ ਬਹਾਨਾ
ਰਹੂ ਇੱਕ ਨਾ ਯਾਰਾਨਾ
ਸੋਦਾ ਝੂਠ ਦਾ ਜਨਾਬ
ਤੈਥੋਂ ਤੋਲਿਆ ਨਹੀ ਜਾਣਾ...

ਜੋ ਰਹਿੰਦੇ ਅੰਬਰਾਂ ਤੇ,
ਰੋਲ ਦਿੰਦਾ, ਝੱਟ ਮਿੱਟੀ ਵਿੱਚ
ਭਾਰੀ ਪਾਪਾਂ ਵਾਲਾ ਭਾਂਡਾ
ਜੀ ! ਟਟੋਲਿਆ ਨਹੀ ਜਾਣਾ...

ਓਹਨੇ ਚੱਕ ਦੇਣਾ ਕੂੜ ਤੋਂ
ਨਕਾਬ ਡਾਢੀ ਛੇਤੀ
ਕੂੜਾ ਕੀਤੇ ਹੋਏ ਗੁਨਾਹਾਂ ਵਾਲਾ
ਫੋਲਿਆ ਨਹੀ ਜਾਣਾ...

ਵਿੱਚ ਰੱਬ ਦੀ ਕਚਹਿਰੀ
ਤੈਥੋਂ ਬੋਲਿਆ ਨਹੀ ਜਾਣਾ
ਭੇਦ ਕੀਤੇ ਹੋਏ ਗੁਨਾਹਾਂ ਵਾਲਾ
ਖ੍ਹੋਲਿਆ ਨਹੀ ਜਾਣਾ...

ਸੁਰਿੰਦਰ ਸਿੰਘ
singh84@math.iitb.ac.in

No comments:

Post a Comment